ਕੀ ਤੂੰ ਸੁਣ ਰਹੀ ਹੈ ,ਮਾਂ 

******************

ਮਾਂ , ਤੂੰ ਅਕਸਰ ਕਿਹਾ ਕਰਦੀ ਸੀ 

ਬਬਲੀ, ਇਨੀਂ ਚੁੱਪ  ਕਿਉਂ ਹੈਂ 

ਕੁਝ ਤਾਂ ਬੋਲਿਆ ਕਰ /

ਮਨ  ਦੇ ਦਰਵਾਜ਼ੇ 'ਤੇ ਖੜਖੜਾਹਤਟ ਦੇ, 

ਸ਼ਬਦਾਂ ਦੀ ਚੋਟ ਨਾਲ ਖੋਲਿਆ ਕਰ /


ਹੁਣ ਬੋਲਣ ਲਗੀ ਹਾਂ,

ਤੂੰ ਹੀ ਨਹੀਂ ਸੁਣਨ ਲਈ 

ਵਿਚਾਰਾਂ ਦੀ ਜੀ ਭੀਡ਼ 

ਤੂੰ ਜੋ ਮੇਰੇ ਅੰਦਰ ਛੱਡ ਗਈ

 ਇਹਂ  ਹੀ ਵਧਣ ਦਿਆਂਗੀ /


ਸਾਰੀ ਕੁਦਰਤ ਵਿਚ 

ਤੇਰੀ ਝਲਕ ਦੇਖ 

ਆਸਾਨ ਸ਼ਬਦਾਂ ਦੇ ਪ੍ਰਗਟਾਅ  ਨੂੰ 

ਸਾਫ਼ ਨਦੀ ਜਿਹਾ 

ਇਂਹ  ਹੀ ਵਹਿਣ ਦਿਆਂਗੀ /


ਮੇਰੇ ਮੌਨ ਨੂੰ ਹੁਣ ਬੋਲ 

ਮਿਲ ਗਏ ਨੇ ਮਾਂ 

ਕੀ ਤੂੰ ਸੁਨ ਰਹੀ ਏਂ ?

 ਰਜਨੀ ਛਾਬੜਾ ਦੀ ਹਿੰਦੀ ਕਵਿਤਾ ਦਾ ਪੰਜਾਬੀ ਅਨੁਵਾਦ 

ਅਨੁਵਾਦਕ : ਤੇਜਿੰਦਰ ਚੰਡਿਹੋਕ

Comments

Popular posts from this blog

WHITE PIGEON

RECOLLECTING OBLIETRATED: AUTHOR SPEAKS: KAVI ANURAG

ABOUT MY POETRY ON AI